Site icon WorldWisdomNews

ਵਿਵੇਕ ਹੰਸ ਗਰਚਾ ਦੇ ਕੇਂਦਰ ਸਰਕਾਰ ਨੂੰ ਸਵਾਲ

ਚੰਡੀਗੜ੍ਹ

31 ਫਰਵਰੀ 2021

ਦਿਵਿਆ ਆਜ਼ਾਦ

ਇੰਸੀਪੀ ਦੇ ਯੂਥ ਸੈੱਲ ਦੇ ਪ੍ਰਧਾਨ ਵਿਵੇਕ ਹੰਸ ਗਰਚਾ ਨੇ ਕੇਂਦਰ ਨੂੰ ਕੁਛ ਸਵਾਲ ਪੁੱਛੇ ਨੇ।
ਕੇਸਰੀ ਝੰਡਾ ਲਹਿਰਾ ਦੇਣ ਨਾਲ ਦੇਸ਼ ਦਾ ਅਪਮਾਨ ਕਿਵੇਂ ਹੋ ਸਕਦਾ ?? 
ਕੀ ਲਾਲ ਕਿਲ੍ਹੇ ‘ਤੇ ਆਮ ਲੋਕਾਂ ਦਾ ਜਾਣਾ ਗੁਨਾਹ ਹੈ?
ਕੌਣ ਲੋਕ ਦੇਸ਼ ਭਗਤ ਹਨ, ਕੌਣ ਨਹੀਂ ਇਹ ਸਿਰਫ਼ ਬੀਜੇਪੀ ਤੈਅ ਕਰੇਗੀ?
ਕਿਸੇ ਇੱਕ ਬੰਦੇ ਦੇ ਕਹਿਣ ‘ਤੇ ਇੰਨ੍ਹੀ ਵੱਡੀ ਗਿਣਤੀ ‘ਚ ਲੋਕ ਇੱਕ ਥਾਂ ਇਕੱਠੇ ਹੋ ਸਕਦੇ ਨੇ?
ਹਾਂ ਨਾਲੇ ਗਣਤੰਤਰ ਦਿਹਾੜੇ ਵਾਲੇ ਦਿਨ ਇੰਨ੍ਹੀ ਵੱਡੀ ਗਿਣਤੀ ‘ਚ ਐਨੇ ਲੋਕ ਲਾਲ ਕਿਲ੍ਹੇ ‘ਚ ਦਾਖਲ ਕਿਵੇਂ ਹੋ ਸਕਦੇ ਨੇ? ਤੁਸੀਂ ਕਿੱਥੇ ਸੀ ??
ਜੇਕਰ ਕਬਜ਼ਾ ਕੀਤਾ ਗਿਆ ਹੈ ਤਾਂ ਫਿਰ ਤੁਸੀਂ ਦੇਸ਼ ਦੀ ਰੱਖਿਆ ਕਿਵੇਂ ਕਰੋਗੇ ਜਦ ਕੋਈ ਗਣਤੰਤਰ ਦਿਹਾੜੇ ‘ਤੇ ਤਾਂ ਕਬਜ਼ਾ ਕਰ ਗਿਆ ?
ਸਾਡੇ ਬਾਪੂ ਨੇ ਸਾਨੂੰ ਇਹ ਕੇਸਰੀ ਝੰਡਾਂ ਬਖਸ਼ਿਆ ਜੋ ਕੇਸਰੀ ਝੰਡੇ ਦੀ ਕਦਰ ਨੀ ਕਰ ਸਕਦੇ ਉਹ ਕਦੇ ਤਿਰੰਗੇ ਦੀ ਵੀ ਨੀ ਕਰ ਸਕਦੇ । 
ਆਹ ਜਿਹੜੀ ਸੋਚ ਤੋਂ ਕੇਸਰੀ ਝੰਡਾਂ ਨੀ ਜ਼ਰਿਆ ਜਾਂਦਾ ਉਹ ਤੁਹਾਨੂੰ ਨਾ ਹੱਕ ਦੇ ਸਕਦੀ ਆ ਨਾ ਕਦੇ ਦਵਾ ਸਕਦੀ ਆ । ਸਾਰੇ ਸ਼ਾਂਤੀ ਬਣਾਕੇ ਰੱਖੋ ਤੇ ਨੀਅਤ ਸਾਫ਼ ਰੱਖੋ ਬਾਕੀ ਵਾਹਿਗੁਰੂ ਸਭ ਠੀਕ ਕਰੇਗਾ ।