Site icon WorldWisdomNews

“ਰਬਾ ਮਿਹਰ ਕਰੀਂ”

ਤੇਰੀ ਮਿਹਰ ਬਿਨਾਂ  ਕੋਈ ਕੰਮ ਨਾ ਹੋਵੇ,
ਜਿਸਦੇ ਸਿਰ ਤੇ ਹਥ ਤੇਰਾ ਉਹ ਨਾਂ ਰੋਵੇ।
ਜਿਹਨੇ ਫੜ ਲਈ ਰਾਹ ਦਰ ਤੇਰੇ ਦੀ,
ਓਨੁੰ ਹੋਰ ਕਿਸੇ ਦਰ ਦੀ ਲੋੜ ਨਾ ਹੋਵੇ।
ਲੁਟ ਮਾਰ ਦੌਲਤ ਕਠੀ ਕੀਤੀ ਜਿਹਨੇ,
ਓਹੀਉ ਦੌਲਤ  ਓਹਨੂੰ ਨਾਂ ਸੌਣ ਦੇਵੇ।
ਮਨ ਭਟਕੇ ਜਦੋਂ ਨਾਂ ਰਾਹ ਦਿਸੇ ਕੋਈ,
ਨਾਮ ਤੇਰੇ ਜਾਪ ਦਾ ਹੀ ਸਹਾਈ ਹੋਵੇ।
ਝੂਠੇ  ਹੰਕਾਰ ਵਿੱਚ ਭਾਵੇਂ ਜੀਵੇ ਕੋਈ,
ਸਚ ਪਾੜ ਕੇ ਪਰਦੇ ਪਰਗਟ ਹੋਵੇ।
ਰਿਸ਼ਤਿਆਂ ਦੀ ਜਿਹਨੇੰ ਨਾ ਕਦਰ ਕੀਤੀ,
ਰਿਸ਼ਤੇਦਾਰ ਵੀ ਉਸ ਕੋਲੋਂ ਫਿਰ ਦੂਰ ਹੋਵੇ।
ਚੰਗੇ ਚੰਗੇ ਵੀ ਵਕਤ ਅਗੇ ਹਾਰ ਬੈਠੇ,
ਹੰਕਾਰ ਕਰਨ ਵਾਲੇ ਚਕਨਾਚੂਰ ਹੋਏ।
ਰਬਾ ਮਿਹਰ ਕਰਿੰ  ਏਨੀ  “ਬ੍ਰਿਜ” ਤੇ,
ਹਮੇਸ਼ਾਂ ਲਾਲਚ/ਹੰਕਾਰ ਤੋਂ ਦੂਰ ਹੋਵੇ।
ਬ੍ਰਿਜ ਕਿਸ਼ੋਰ ਭਾਟੀਆ,ਚੰਡੀਗੜ੍ਹ