ਨੈਸ਼ਨਲ ਡਾਇਲੌਗ ਸਟੇਟ ਲੈਵਲ ਕਾਨਫਰੰਸ ਆਯੋਜਿਤ

0
2091
Photo By Vinay Kumar

ਚੰਡੀਗੜ੍ਹ
12 ਅਪ੍ਰੈਲ 2017
ਦਿਵਯਾ ਆਜ਼ਾਦ
ਖੇਡ ਵਿਭਾਗ, ਪੰਜਾਬ ਵਲੋਂ ਉਲੰਪਿਕ ਟਾਸਕ ਫੌਰਸ, ਨਵੀਂ ਦਿਲੀ ਦੇ ਸਹਿਯੋਗ ਨਾਲ ਨੈਸ਼ਨਲ ਡਾਇਲੌਗ ਸਟੇਟ ਲੈਵਲ ਕਾਨਫਰੰਸ ਮਿਤੀ 12-4-2017 ਨੂੰ ਹੋਟਲ ਸਿਵਾਲਿਕ ਵਿਯੂ, ਚੰਡੀਗੜ੍ਹ ਵਿਖੇ ਆਯੋਜਿਤ ਹੋਈ, ਜਿਸ ਵਿਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ, ਯੂਟੀ ਦੇ ਇਲਾਈਟ ਅਥਲੀਟ, ਇਲਾਈਟ ਕੋਚਿਜ, ਉਭਰਦੇ ਖਿਡਾਰੀ ਅਤੇ ਦੇ ਸਪੋੋਰਟਸ ਅਕੈਡਮੀ ਦੇ ਪ੍ਰਧਾਨ, ਐਸਏਆਈ, ਯੂਨੀਵਰਸਿਟੀ ਦੇ ਡਾਇਰੈਕਟਰ ਨੇ ਭਾਗ ਲਿਆ, ਜਿਸ ਵਿਚ ਸਾਲ 2020, 2024 ਅਤੇ 2028 ਵਿਚ ਹੋਣ ਵਾਲੀ ਉਲੰਪਿਕ ਖੇਡ ਵਿਚ ਵਧ ਤੋੋਂ ਵਧ ਮੈਡਲ ਪ੍ਰਾਪਤ ਕਰਨ ਲਈ ਖਿਡਾਰੀ ਨੂੰ ਤਿਆਰ ਕਰਨ ਲਈ ਲੋੜੀਂਦੀ ਟਰੇਨਿੰਗ, ਇਨਫਰਾਸਟਰਕਚਰ, ਫੰਡ, ਨੌਕਰੀ, ਇੰਸੌਰੈਂਸ, ਮੈਡੀਕਲ ਆਦਿ ਬਾਰੇ ਵਿਸਥਾਰਪੂਰਵਕ ਚਰਚਾ ਹੋਈ। ਇਸ ਕਾਨਫਰੰਸ ਵਿਚ ਵਿਸੇਸ ਤੌਰ ਤੇ ਉਲੰਪਿਕ ਟਾਕਸ ਫੌਰਸ, ਨਵੀਂ ਦਿਲੀ ਵਲੋੋਂ ਸ੍ਰੀ ਓਮ ਪਾਠਕ, ਪ੍ਰੋ ਜੀ ਐਲ ਖੰਨਾ ਅਤੇ ਸ੍ਰੀ ਬਲਦੇਵ ਸਿੰਘ ਨੇ ਭਾਗ ਲਿਆ।

ਪੰਜਾਬ ਸਰਕਾਰ ਵਲੋੋਂ ਸ੍ਰੀ ਐਸਐਲ ਲਧੜ, ਆਈਏਐਸ ਪ੍ਰਮੁਖ ਸਕਤਰ ਖੇਡ, ਸ੍ਰੀ ਰਾਹੁਲ ਗੁਪਤਾ, ਪੀਸੀਐਸ ਡਾਇਰੈਕਟਰ ਸਪੋੋਰਟਸ, ਪੰਜਾਬ, ਸ੍ਰੀ ਬਲਵੀਰ ਸਿੰਘ ਉਲੰਪੀਅਨ (ਸੀਨੀਅਰ) ਅਤੇ ਹਰਿਆਣਾ ਰਾਜ ਵਲੋੋਂ ਸ੍ਰੀ ਪੀਕੇ ਦਾਸ, ਆਈਏਐਸ ਅਡੀਸਨਲ ਚੀਫ ਸੈਕਟਰੀ ਐਜੂਕੇਸਨ, ਡਾਇਰੈਕਟਰ ਸਪੋਰਟਸ ਹਰਿਆਣਾ ਨੇ ਹਿਸਾ ਲਿਆ। ਹਿਮਾਚਲ ਪ੍ਰਦੇਸ ਤੋੋਂ ਸ੍ਰੀ ਅਮਰਜੀਤ ਸਿੰਘ, ਡਾਇਰੈਕਟਰ ਸਪੋੋਰਟਸ, ਹਿਮਾਚਲ ਪ੍ਰਦੇਸ ਅਤੇ ਸੰਯੁਕਤ ਡਾਇਰੈਕਟਰ ਸਪੋੋਰਟਸ ਸ੍ਰੀਮਤੀ ਸੁਮਨ ਰਾਵਤ ਮਹਿਤਾ, ਅਰਜੁਨਾ ਅਵਾਰਡੀ ਨੇ ਹਿਸਾ ਲਿਆ ਅਤੇ ਆਪਣੇ ਵਿਚਾਰ ਰਖੇ।

LEAVE A REPLY

This site uses Akismet to reduce spam. Learn how your comment data is processed.