ਬੀਵੀ ਗਰਾਫ

0
2897

ਹਾਥੀ ਦੰਦ ਵਾਲੀ

ਕੰਘੀ ਵਾਹ

ਖਜੂਰੀ ਗੁੱਤ ਕਰਕੇ

ਅੱਗੇ,ਪਿੱਛੇ ਨੱਚਦੀ ਹੈ

ਟੱਪਦੀ ਹੈ

ਰਿੰਕਲ ਫਰੀ ਬੀਵੀ –

 

ਜਾਮ ਪਈ

ਪਹੀਆ ਕੁਰਸੀ ‘ਤੇ

ਸੁਪਨ ਹੀਣੇ

ਤੇ ਵੇਗ ਰਹਿਤ ਬੈਠੇ ਨੂੰ

ਕੋਈ ਨਜ਼ਮ ਨਹੀਂ ਅਹੁੜਦੀ

ਕੋਈ ਖਿਆਲ ਨਹੀਂ ਆਉਂਦਾ –

 

ਬੀਵੀ ਦੇ ਹੇਅਰ ਕਲਰ

ਫੇਸ ਪੈਕ

ਸੂਦਿੰਗ ਕਰੀਮਾਂ

ਤੇ ਬੁਟੀਕਾਂ ‘ਚੋਂ ਸਿਲਵਾਏ ਸੂਟ

ਜਿਂਵੇਂ ਮੇਰੀ ਪਹੀਆ ਕੁਰਸੀ ‘ਤੇ

ਹਾਵੀ ਹੋ ਗਏ ਹੋਣ –

 

ਕੈਂਚੀ ਤੇ ਮੋਚਣੇ ਨਾਲ

ਜਾਮ ਹੋਏ ਕੁਰਸੀ ਦੇ ਪਹੀਆਂ ‘ਚੋਂ

ਗੁੱਛਿਆਂ ਦੇ ਗੁੱਛੇ

ਚਾਂਦੀ ਵੰਨੇ

ਕਾਲੇ,ਚਿੱਟੇ ਵਾਲ

ਤੇ ਰੰਗ,ਬਰੰਗੇ

ਸੂਤੀ ,ਸਿਲਕੀ ਧਾਗੇ

ਇੱਕ,ਇੱਕ ਕਰਕੇ

ਕੱਢ ਸੁੱਟੇ ਨੇ

ਡਸਟਬਿਨ ‘ਚ …

 

ਕੁਰਸੀ

ਹੁਣ ਰਵਾਂ,ਰਵੀਂ

ਘੁੰਮਣ ਲੱਗ ਪਈ ਹੈ

ਤੇ ਵੇਗ ਮਈ

ਮਨ,ਮਸਤਕ ਮੇਰਾ ਵੀ

ਲਾਉਣ ਲੱਗ ਪੈਂਦਾ ਹੈ

ਖਿਆਲ ਉਡਾਰੀਆਂ

ਤੇ ਚਿੱਟੇ ਦਿਹੁੰ

ਲੈਣ ਲੱਗਦਾ ਹੈ

ਰੰਗੀਨ ਸੁਪਨੇ

ਬੀਵੀ ਦੇ ਵਾਂਗ –

—–ਹਰਦੇਵ ਚੌਹਾਨ, ਮੋਹਾਲੀ

hardev.chauhan@yahoo.co.in

 

(Disclaimer-Content is Subject to Copyright)

LEAVE A REPLY

This site uses Akismet to reduce spam. Learn how your comment data is processed.