“ਬੰਤਾ”

0
2849
ਉਮਰ ਐਨੀ ਨਈਂ ਸੀ ਕੁਝ 70 ਕੁ ਸਾਲ ਸੀ,
ਝਾਟਾ ਚਿੱਟਾ ਪਾਂਵੇ ਪਰ ਵਾਹ ਵਾਹ ਚਾਲ ਸੀ।
ਰੋਜ਼ ਸੈਰ ਕਰਨ ਜਾਵੇ ਰੱਖੇ ਸੋਟੀ ਨਾਲ ਸੀ,
ਕੋਈ ਬੁਢਾ ਕਹੇ ਬੰਤੇ ਨੂੰ ਕਿਸਦੀ ਮਜਾਲ ਸੀ।
              ਬੈਂਕ ਮੈਨੇਜਰ ਰਿਟਾਇਰ ਹੋਇਆ ਸੀ,
              ਪਰ ਹੁਣ ਵੀ ਰੋਜ਼ ਬੈਂਕ ਚਲਾ ਜਾਂਦਾ ਸੀ।
              ਲੋਕਾਂ ਨੂੰ ਬੱਚਤ ਦੇ ਫੈਦੇ ਸਮਝਾਂਦਾ ਸੀ,
              ਅਨਪੜ੍ਹਾਂ ਦੇ ਫਾਰਮ ਭਰ ਆਂਉਂਦਾ ਸੀ।
ਘਰ ਵਿੱਚ ਉਸਦਾ ਕਦੀ  ਲਗਦਾ ਨਾਂ ਦਿਲ ਸੀ,
ਬੱਚੇ ਰਹਿਣ ਵਿਦੇਸ਼ ਤੇ ਸਵਰਗਾਂ ਵਿਚ ਰਨ ਸੀ।
ਘਰ ਭਾਂਵੇਂ ਖੁਲਾ ਜਾਪੇ, ਲਗੇ ਭੂਤਾਂ ਦਾ ਵਸੇਰਾ ਸੀ,
ਬੰਤਾ ਸਿੰਘ ਦੇ ਚਾਰੋਂ ਪਾਸੇ ਕਲੇਪਣ ਦਾ ਬਸੇਰਾ ਸੀ।
              ਸ਼ਾਮ ਵੇਲੇ ਪਾ ਸੂਟ ਬੂਟ ਉਹ ਪਾਰਕ ਜਾਂਦਾ ਸੀ,
              ਕੁਝ ਪੁਰਾਣੇ ਦੋਸਤਾਂ ਨਾਲ ਗੱਪਾਂ ਮਾਰ ਆਂਦਾ ਸੀ।
              ਜਦੋਂ ਰਾਤ ਪੈ ਜਾਂਦੀ ਉਹ ਘਰ ਮੁੜ ਆਉਂਦਾ ਸੀ,
              ਰਾਤ ਦਾ ਖਾਣਾ ਫਿਰ ਘਰ ਮੁੜ ਕੇ ਬਨਾਂਉਦਾ ਸੀ।
ਟੀ.ਵੀ. ਤੇ ਫ਼ਿਲਮਾਂ ਉਹ ਉੱਚੀ ਆਵਾਜ਼ ਚ ਲਗਾਂਦਾ ਸੀ,
ਬੰਤਾ ਫਿਲਮ ਵੇਖ ਰਿਹਾ ਸਾਰਾ ਮਹਲਾ ਜਾਣ ਜਾਂਦਾ ਸੀ।
ਪੂਰੀ ਫਿਲਮ ਵੇਖਣ ਬਾਦ ਬੰਤਾ ਸੌਣ ਚਲਾ Aਜਾਂਦਾ ਸੀ,
ਦੁੱਧ ਪਾਉਣ ਵਾਲਾ ਰੋਜ਼ ਸਵੇਰੇ ਜਾ ਉਸਨੂੰ ਜਗਾਂਦਾ ਸੀ।
             ਅੱਜ ਸਵੇਰੇ ਸਵੇਰੇ ਬੜਾ ਸ਼ੋਰ ਮਚੀ ਜਾਉਂਦਾ ਸੀ,
             ਦੁੱਧ ਵਾਲਾ ਬੰਤੇ ਦਾ ਦਰਵਾਜ਼ਾ ਖੜਕਾਉਂਦਾ ਸੀ।
             ਨਾਂ ਕੋਇ ਜਵਾਬ ਨਾਂ ਬੰਤਾ ਬਾਹਰ ਆਂਉਦਾ ਸੀ,
             ਦਰਵਾਜੇ ਬਾਹਰ ਲੋਕਾਂ ਦਾ ਝੁੰਡ ਵਧੀ ਜਾਉਂਦਾ ਸੀ।
ਲੋਕਾਂ ਨੇ ਸਲਾਹ ਕਰ ਕੇ ਪੁਲਿਸ ਨੂੰ ਬੁਲਾਇਆ ਸੀ,
ਪੁਲਿਸ ਨੇ ਆਕੇ ਉਥੇ ਦਰਵਾਜ਼ਾ ਤੁੜਵਾਇਆ ਸੀ।
ਘਰ ਵਿਚ ਵੜ ਦੇਖਿਆ ਬੰਤਾ ਬਿਸਤਰੇ ਤੇ ਸੁਤਾ ਸੀ,
ਠੰਡਾ ਪਿਆ ਸੀ ਸ਼ਰੀਰ ਪਰ ਬੰਤਾ ਮਰ ਚੁੱਕਿਆ  ਸੀ।
             ਬੰਤਾ ਸਿੰਘ ਵਰਗੇ ਜੜੇ ਕਲੇ ਹੀ ਰਹਿ ਜਾਂਦੇ ਨੇ,
             ਬੱਚੇ ਜਿਨ੍ਹਾਂ ਦੇ ਵਿਦੇਸ਼ਾਂ ਵਿਚ ਹੀ ਵਸ ਜਾਂਦੇ ਨੇ।
             ਵਿਰਲੇ ਕੋਇ ਬੱਚੇ ਮੁੜ ਵਤਨਾਂ ਨੂੰ ਆਉਂਦੇ ਨੇ,
             ਬੱਚਿਆਂ ਦੀ ਯਾਦ ਵਿੱਚ ਮਾਪੇ ਤੁਰ ਜਾਂਉਦੇ ਨੇ।
-ਬ੍ਰਿਜ ਕਿਸ਼ੋਰ ਭਾਟੀਆ, ਚੰਡੀਗੜ

LEAVE A REPLY

This site uses Akismet to reduce spam. Learn how your comment data is processed.