Site icon WorldWisdomNews

“ਸੂਰਖਿਆ ਨਿਯਮ ਅਪਣਾਓ”

ਮੌਤ ਕਿਸੇ ਦੀ ਕਦੋਂ ਆਏ
ਕੋਈ ਵੀ ਜਾਣ ਨਾਂ ਪਾਏ
ਮੌਤ ਹੋਣ ਵਾਲੀ ਥਾਂ ਤੇ
ਬੰਦਾ ਖੁਦ ਪਹੁੰਚ ਜਾਏ।
       ਜਨਮ ਲੈਣਾ ਤੇ ਮਰ ਜਾਣਾ
       ਇਹ ਦਸਤੂਰ ਹੈ ਪੁਰਾਣਾ
       ਦੁਨੀਆ ਹੈ ਸਰਾਂ ਵਰਗੀ
       ਛੋੜ ਇਸਨੂੰ ਸਬਨੇ ਜਾਣਾ।
ਬਿਮਾਰੀ ਨਾਲ ਮਰ ਜਾਏ ਕੋਈ
ਯਾਂ ਉਮਰ ਬੋਗ ਕੇ ਮਰ ਜਾਣਾਂ
ਪਰ ਐਸੀ ਮੌਤ ਨੂੰ ਕੀ ਕਵੋਗੇ
ਜਿਸਨੂੰ ਆਪੇ ਜਾ ਬੁਲਾਉਣਾ।
        ਜਿੰਦਗੀ ਮਿਲੀ ਏ ਤੁਹਾਨੂੰ
        ਖੂਬਸੂਰਤੀ ਨਾਲ ਬਿਤਾਓ
        ਨਾਂ ਰੋਲੋ ਨਿਮਾਣੀ ਜਿੰਦੜੀ
        ਨਾਂ ਪਰਵਾਰਾਂ ਨੂੰ ਰੁਲਾਓ।
ਕਿੰਨੇਂ ਨਸ਼ਿਆਂ ਨੇਂ ਜਾ ਮਾਰੇ
ਕਿੰਨੇਂ ਬਿਨਾਂ ਹੈਲਮਟ ਮਰੇ
ਕਿੰਨੇਂ ਰਾਵਣ ਦਾਹ ਦੇ ਵੇਲੇ
ਗੱਡੀ ਥੱਲੇ ਜਾ ਕਟ ਮਰੇ।
           ਸਬਰ ਸੰਤੋਖ ਰੱਖ ਕੇ ਜੇ ਚੱਲੀਏ
           ਸੁਰਖਿਆ ਨਿਯਮ ਅਪਣਾਈਏ
           ਨਾਂ ਮਰੀਏ ਆਪਣੀ ਕਰ ਗਲਤੀ
           ਹਾਦਸਿਆਂ ਨੂੰ ਦੂਰ ਰੱਖ ਪਾਈਏ।
ਬ੍ਰਿਜ ਕਿਸ਼ੋਰ ਭਾਟੀਆ,ਚੰਡੀਗੜ੍ਹ