ਚੰਡੀਗੜ੍ਹ
31 ਮਾਰਚ 2017
ਦਿਵਯਾ ਆਜ਼ਾਦ
ਪੰਜਾਬ ਸਾਹਿਤ ਅਕਾਦਮੀ ਵੱਲੋਂ ਹਰ ਮਹੀਨੇ ਦੇ ਆਖ਼ਰੀ ਦਿਨ ਹੋਣ ਵਾਲੇ ਮਾਸਿਕ ਸਾਹਿਤਕ ਪ੍ਰੋਗਰਾਮ ਬੰਦਨਵਾਰ ਤਹਿਤ ਮਿਤੀ 31 ਮਾਰਚ 2017 ਨੂੰ ਪੰਜਾਬ ਕਲਾ ਭਵਨ, ਸੈਕਟਰ ੧੬ ਬੀ ਚੰਡੀਗੜ੍ਹ ਵਿਖੇ ਪੰਜਾਬ, ਪੰਜਾਬੀ, ਪੰਜਾਬੀਅਤ ਦੇ ਮੁਦਈ ਅਤੇ ਪੰਜਾਬ ਕਲਾ ਪ੍ਰੀਸ਼ਦ ਦੇ ਸੰਸਥਾਪਕ ਡਾ. ਮਹਿੰਦਰ ਸਿੰਘ ਰੰਧਾਵਾ ਨੂੰ ਸਮਰਪਿਤ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਪੰਜਾਬੀ ਦੇ ਪ੍ਰਸਿੰਧ ਲੇਖਕ ਸ੍ਰੀ ਗੁਲਜਾਰ ਸਿੰਘ ਸੰਧੂ ਜੀ ਦੁਆਰਾ ਮੁੱਖ ਮਹਿਮਾਨ ਵੱਜੋਂ ਸਿਰਕਤ ਕੀਤੀ ਗਈ। ਇਸ ਸਮਾਗਮ ਦੀ ਪ੍ਰਧਾਨਗੀ ਡਾ. ਸਰਬਜੀਤ ਕੌਰ ਸੋਹਲ, ਪ੍ਰਧਾਨ, ਪੰਜਾਬ ਸਾਹਿਤ ਅਕਾਦਮੀ ਦੁਆਰਾ ਕੀਤੀ ਗਈ।ਇੰ. ਸੁਰਿੰਦਰ ਸਿੰਘ ਵਿਰਦੀ, ਵਾਇਸ ਚੇਅਰਪਰਸਨ, ਪੰਜਾਬ ਕਲਾ ਪ੍ਰੀਸ਼ਦ ਜੀ ਨੇ ਜੀ ਆਇਆ ਕਰਦਿਆਂ ਇਸ ਪ੍ਰੋਗਰਾਮ ਦੀ ਸੁਰੂਆਤ ਕੀਤੀ।
ਪੰਜਾਬ ਸਾਹਿਤ ਅਕਾਦਮੀ ਦੇ ਸਕੱਤਰ ਡਾ. ਸਤੀਸ਼ ਕੁਮਾਰ ਵਰਮਾ ਨੇ ਬੰਦਨਵਾਰ ਪ੍ਰੋਗਰਾਮ ਦੀ ਦੀ ਸ਼ੁਰੂਆਤ ਕਰਦਿਆਂ ਮਨਮੋਹਨ ਸਿੰਘ ਦਾਊਂ ਜੀ ਨੂੰ ਸੱਦਾ ਦਿੱਤਾ, ਸ੍ਰੀ ਦਾਊਂ ਨੇ ਯਾਦਾਂ ਮਹਿੰਦਰ ਸਿੰਘ ਰੰਧਾਵਾ ਦੀਆਂ ਬਾਰੇ ਬੋਲਦਿਆਂ ਹੋਇਆਂ ਆਪਣੀ ਭਾਸ਼ਾ ਰਾਹੀਂ ਖੂਬ ਰੰਗ ਬੰਨ੍ਹਿਆ। ਉਨ੍ਹਾਂ ਕਿਹਾ ਕਿ ਮਹਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੇ ਸਰਵ-ਪੱਖੀ ਵਿਕਾਸ ਵਿਚ ਵਡਮੁੱਲਾ ਯੋਗਦਾਨ ਪਾਇਆ।ਮਹਿੰਦਰ ਸਿੰਘ ਰੰਧਾਵਾ ਸਾਹਿਬ ਦੇ ਪੰਜਾਬ ਪ੍ਰਤੀ ਦੇਵ ਲਈ ਅਸੀਂ ਉਨ੍ਹਾਂ ਦੇ ਰਿਣੀ ਰਹਾਂਗੇ।
ਇਸ ਉਪਰੰਤ ਕਵੀ ਦਰਬਾਰ ਦੀ ਸ਼ੁਰੂਆਤ ਹੋਈ, ਜਿਸ ਵਿਚ ਮਨਜੀਤ ਇੰਦਰਾ, ਡਾ. ਸੁਖਦੇਵ ਸਿੰਘ ਸਿਰਸਾ, ਬੀ. ਐਸ. ਬੀਰ, ਗੁਰਪ੍ਰੀਤ ਆਨੰਦੀ, ਦੀਪਕ ਚਨਾਰਥਲ, ਦਵੀ ਦਵਿੰਦਰ, ਪਰਮਜੀਤ ਕੱਟੂ, ਪਰਮਿੰਦਰ ਸਿੰਘ ਕਵੀ ਸ਼ਾਮਲ ਹੋਏ। ਸਾਰੇ ਕਵੀਆਂ ਦੁਆਰਾ ਵਿਲੱਖਣ ਰੰਗ ਦੀਆਂ ਕਵਿਤਾਵਾਂ ਪੇਸ਼ ਕੀਤੀਆਂ ਗਈਆ ਅਤੇ ਸਰੋਤਿਆਂ ਨੂੰ ਨਿਹਾਲ ਕੀਤਾ।
ਸਿਰਸਾ ਨੇ ਸਮਕਾਲ ਦੀਆਂ ਗੁੰਝਲਾ ਨੂੰ ਪੇਸ਼ ਕਰਦੀ ਸੰਜੀਦਾ ਕਵਿਤਾ ਪੇਸ਼ ਕੀਤੀ। ਪਰਮਜੀਤ ਕੱਟੂ ਨੇ ਬਹੁਤ ਹੀ ਭਾਵਪੂਰਨ ਸ਼ਇਰੀ ਪੇਸ਼ ਕੀਤੀ ਕਿ
ਮੈਂ ਗੱਲ ਤੇਰੀ ਹੀ ਕਰਨੀ ਸੀ ਤੇ ਗੱਲ ਕਾਇਨਾਤ ਦੀ ਹੋ ਗਈ
ਮੈਂ ਤਾਂ ਬਸ ਦਿਨ ਹੀ ਮੰਗਦਾ ਸੀ ਦੁਆ ਸੰਗ ਰਾਤ ਦੀ ਹੋ ਗਈ
ਇਸ ਮੌਕੇ ਪੰਜਾਬੀ ਸ਼ਾਇਰ ਅਤੇ ਕਵੀ ਸ੍ਰੀ ਸਤਪਾਲ ਭੀਖੀ ਜੀ ਦੀ ਪੁਸਤਕ “ਪੀਲ੍ਹਾਂ” ਰਿਲੀਜ਼ ਕੀਤੀ ਗਈ। ਵਿਦਵਾਨਾਂ ਨੇ ਕਿਹਾ ਇਹ ਪੁਸਤਕ ਪੰਜਾਬੀ ਕਵਿਤਾਂ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਵੇਗੀ।
ਪੰਜਾਬੀ ਦੇ ਨਾਮਵਰ ਲੇਖਕ ਸ੍ਰੀ ਮਨਮੋਹਨ ਸਿੰਘ ਦਾਊਂ ਦੀ ਲਿੱਖੀ “ਸੱਤ ਵਿੱਲਖਣ ਸ਼ਖ਼ਸੀਅਤਾਂ” ਅਤੇ ਪੰਜਾਬੀ, ਪੰਜਾਬੀਅਤ ਅਤੇ ਖੁਸ਼ ਹਾਲ ਪੰਜਾਬੀ ਦਾ ਸੁਪਨਸਾਜ ਡਾ. ਮਹਿੰਦਰ ਸਿੰਘ ਰੰਧਾਵਾ ਰਿਲੀਜ਼ ਕੀਤੀਆ ਗਈਆ।
ਸੰਮਾਗਮ ਦੇ ਅੰਤ ਵਿਚ ਸ੍ਰੀ ਰਾਮ ਅਰਸ ਜੀ ਨੇ ਸਮਾਗਮ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਪੰਜਾਬ ਸਾਹਿਤ ਅਕਾਦਮੀ ਦੀ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਵੱਲੋਂ ਪਹੁੱਚੇ ਸ਼ਾਇਰਾਂ ਵਿਦਵਾਨਾਂ, ਸਰੋਤਿਆਂ ਦਾ ਧੰਨਵਾਦ ਕੀਤਾ ਗਿਆ।