ਮੋਹਾਲੀ ਵਿੱਚ ਸ਼ਰਤਾਂ ਅਧੀਨ ਔਡ/ਈਵਨ ਤੇ ਦੁਕਾਨਾਂ ਤੇ 33 ਫ਼ੀਸਦੀ ਸਟਾਫ ਨਾਲ ਨਿੱਜੀ ਦਫਤਰ ਖੋਲ੍ਹਣ ਦੀ ਆਗਿਆ

0
1340


ਐਸ.ਏ.ਐਸ.ਨਗਰ

7 ਮਈ 2021

ਦਿਵਿਆ ਆਜ਼ਾਦ


ਸਾਰੇ ਭਾਈਵਾਲਾਂ ਨਾਲ ਵਿਸਥਾਰ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ, ਜ਼ਿਲ੍ਹਾ ਮੈਜਿਸਟਰੇਟ ਸ੍ਰੀ ਗਿਰੀਸ਼ ਦਿਆਲਨ ਆਈਏਐਸ ਨੇ ਸੀਆਰਪੀਸੀ ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਆਦੇਸ਼ਾਂ ਨੂੰ ਜਾਰੀ ਰੱਖਣ ਅਤੇ ਅੰਸ਼ਕ ਰੂਪ ਵਿੱਚ ਸੁਧਾਰ ਦੇ ਹੁਕਮ ਦਿੱਤੇ ਹਨ ਜਿਸ ਅਨੁਸਾਰ ਜ਼ਿਲ੍ਹੇ ਦੀਆਂ ਦੁਕਾਨਾਂ ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲੀਆਂ ਰਹਿ ਸਕਦੀਆਂ ਹਨ। ਇਸ ਸਬੰਧੀ ਸ਼ਰਤਾਂ ਇਸ ਪ੍ਰਕਾਰ ਹਨ:


• ਕੋਈ ਵੀ ਸ਼ਾਪਿੰਗ ਮਾਲ ਜਾਂ ਸਿੰਗਲ / ਮਲਟੀ-ਬ੍ਰਾਂਡ ਰਿਟੇਲ ਸਟੈਂਡਐਲੋਨ ਦੁਕਾਨਾਂ ਨਹੀਂ ਖੁੱਲ੍ਹਣਗੀਆਂ – ਇਨ੍ਹਾਂ ਮਾਲ / ਕੰਪਲੈਕਸਾਂ ਵਿਚ ਜ਼ਰੂਰੀ ਚੀਜ਼ਾਂ ਵੇਚਣ ਵਾਲੀਆਂ ਦੁਕਾਨਾਂ ਤੋਂ ਸਿਵਾਏ
• ਪੇਂਡੂ ਖੇਤਰਾਂ ਦੀਆਂ ਸਾਰੀਆਂ ਦੁਕਾਨਾਂ।
• ਸ਼ਹਿਰੀ ਖੇਤਰਾਂ ਵਿੱਚ ਸਾਰੀਆਂ ਦੁਕਾਨਾਂ ਖੁੱਲ੍ਹਣਗੀਆਂ ਪਰ ਰੋਟੇਸ਼ਨਲ ਅਧਾਰ ‘ਤੇ (ਆਡ / ਈਵਨ) ਤਾਂ ਕਿ ਰੋਜ਼ਾਨਾ 50% ਦੁਕਾਨਾਂ ਹੀ ਖੁੱਲ੍ਹਣ।
ਈਵਨ ਦੁਕਾਨਾਂ ਈਵਨ ਡੇਟਸ ਯਾਨੀ 10 ਮਈ, 12 ਅਤੇ ਇਸ ਵਾਂਗ, ਆਡ ਦੁਕਾਨਾਂ ਆਡ ਤਾਰੀਖਾਂ ਯਾਨੀ 11 ਮਈ, 13 ਅਤੇ ਇਸ ਵਾਂਗ। ਐਮਸੀ ਮੁਹਾਲੀ / ਐਮਸੀਜ਼ ਦੇ ਈਓ, ਏਡੀਐਮ / ਐਸਡੀਐਮ ਦੀ ਸਮੁੱਚੀ ਨਿਗਰਾਨੀ ਅਧੀਨ ਸਬੰਧਤ ਮਾਰਕੀਟ ਐਸੋਸੀਏਸ਼ਨਾਂ ਵੱਲੋਂ ਦੁਕਾਨਾਂ ਨੂੰ ਆਡ / ਈਵਨ (ਜਾਂ 1 ਅਤੇ 2) ਮਾਰਕ ਕਰਨ ਲਈ ਜ਼ਿੰਮੇਵਾਰ ਹੋਣਗੇ।
ਇਸ ਤੋਂ ਇਲਾਵਾ, ਮਾਰਕੀਟ ਐਸੋਸੀਏਸ਼ਨਾਂ ਵੱਲੋਂ ਕੋਵਿਡ ਮਾਨੀਟਰਾਂ ਦੀ ਨਿਯੁਕਤੀ ਕੀਤੀ ਜਾਵੇਗੀ ਅਤੇ ਉਨ੍ਹਾਂ ਦੇ ਨਾਮ ਪ੍ਰਮੁੱਖਤਾ ਨਾਲ ਦਰਸਾਏ ਜਾਣਗੇ। ਉਹ ਨਿੱਜੀ ਤੌਰ ‘ਤੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਕੋਵਿਡ ਸਬੰਧੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੋਣਗੇ।
ਰੈਸਟੋਰੈਂਟ / ਖਾਣ ਦੀਆਂ ਦੁਕਾਨਾਂ ਖੁੱਲ੍ਹ ਸਕਣਗੀਆਂ – ਸਿਰਫ 9 ਵਜੇ ਤੱਕ ਹੋਮ ਡਿਲਵਰੀ ਲਈ – ਪਰ ਲੋਕ ਬੈਠ ਕੇ ਨਹੀਂ ਲੈ ਖਾ ਸਕਦੇ, ਸਿਰਫ਼ ਲੈ ਕੇ ਜਾ ਸਕਣਗੇ। ਜੇ ਕੋਈ ਉਲੰਘਣਾ ਹੁੰਦੀ ਹੈ ਤਾਂ ਪ੍ਰਬੰਧਨ ਅਤੇ ਗਾਹਕ ਦੋਵਾਂ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਜਾਵੇਗਾ।
ਸਵੈ-ਰੁਜ਼ਗਾਰ ਵਾਲੇ ਵਿਅਕਤੀਆਂ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਜਿਵੇਂ ਇਲੈਕਟ੍ਰੀਸ਼ੀਅਨ, ਪਲੰਬਰ, ਆਈ.ਟੀ. ਮੁਰੰਮਤ ਆਦਿ ਨੂੰ ਆਗਿਆ ਹੋਵੇਗੀ।
ਪ੍ਰਾਈਵੇਟ ਅਤੇ ਸਰਕਾਰੀ ਦਫਤਰਾਂ ਦੇ ਸੰਬੰਧ ਵਿੱਚ ਆਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਨਿੱਜੀ ਦਫ਼ਤਰਾਂ ਨੂੰ ਬਿਨਾਂ ਕਿਸੇ ਵੱਖਰੀ ਆਗਿਆ ਦੇ ਖੋਲ੍ਹਣ ਦੀ ਆਗਿਆ ਹੈ। ਪਰ ਭੀੜ ਤੋਂ ਬਚਣ ਲਈ ਕਿਸੇ ਵੀ ਸਮੇਂ ਸਿਰਫ 33% ਸਟਾਫ ਹੀ ਬੁਲਾਉਣ ਦੀ ਆਗਿਆ ਹੋਵੇਗੀ। ਸਾਰੇ ਦਫ਼ਤਰਾਂ ਦੇ ਮੁਖੀਆਂ ਵੱਲੋਂ ਘਰ ਤੋਂ ਕੰਮ ਨੂੰ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ। ਸਬੰਧਤ ਸਟਾਫ਼ / ਕਰਮਚਾਰੀ ਸਿਰਫ ਉਨ੍ਹਾਂ ਦੇ ਆਈ.ਡੀ. ਕਾਰਡ ਹੋਣ ‘ਤੇ ਹੀ ਆਵਾਜਾਈ ਕਰ ਸਕਦੇ ਹਨ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਤੋਂ ਇਲਾਵਾ, ਸਾਰੇ ਪ੍ਰਾਈਵੇਟ ਦਫਤਰਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਸਟਾਫ / ਕਰਮਚਾਰੀਆਂ ਦੀ ਨਿਯਮਤ ਤੌਰ ‘ਤੇ ਤਰਜੀਹੀ ਤੌਰ ‘ਤੇ ਹਰ 2 ਹਫਤਿਆਂ ਬਾਅਦ ਕੋਵਿਡ ਟੈਸਟਿੰਗ ਕੀਤੀ ਜਾਵੇ । ਲੱਛਣ ਵਾਲੇ ਕਿਸੇ ਵੀ ਵਿਅਕਤੀ ਨੂੰ ਤੁਰੰਤ ਇਕਾਂਤਵਾਸ ਵਿੱਚ ਭੇਜਣ ਅਤੇ ਟੈਸਟਿੰਗ ਲਈ ਕਿਹਾ ਜਾਣਾ ਚਾਹੀਦਾ ਹੈ।
ਸਰਕਾਰੀ ਦਫ਼ਤਰ ਜ਼ਰੂਰੀ ਮਾਮਲਿਆਂ ਨੂੰ ਛੱਡ ਕੇ ਪਬਲਿਕ ਡਿਲਿੰਗ ਤੋਂ ਪਰਹੇਜ਼ ਕਰਨਗੇ ਜੋ ਕਿ ਤਰਜੀਹੀ ਤੌਰ ‘ਤੇ ਡਿਜੀਟਲ ਸਾਧਨਾਂ ਰਾਹੀਂ ਕੀਤਾ ਜਾਵੇਗਾ। ਵਿਭਾਗਾਂ / ਦਫਤਰਾਂ ਦੇ ਮੁਖੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਸਾਰਾ ਸਟਾਫ਼ ਟੀਕਾ ਲਗਵਾਏ।


ਆਦੇਸ਼ਾਂ ਵਿੱਚ ਪਾਬੰਦੀਸ਼ੁਦਾ ਗਤੀਵਿਧੀਆਂ ਦਾ ਵੇਰਵਾ ਇਸ ਪ੍ਰਕਾਰ ਹੈ:


i. ਸਕੂਲ, ਕਾਲਜ ਅਤੇ ਹੋਰ ਵਿਦਿਅਕ ਸੰਸਥਾਵਾਂ ਅਤੇ ਕੋਚਿੰਗ ਸੰਸਥਾਵਾਂ ਬੰਦ ਰਹਿਣਗੀਆਂ। ਆਨਲਾਈਨ ਡਿਸਟੈਂਸ ਸਿੱਖਣ ਦੀ ਆਗਿਆ ਜਾਰੀ ਰਹੇਗੀ ਅਤੇ ਉਤਸ਼ਾਹਤ ਕੀਤਾ ਜਾਵੇਗਾ।
ii. ਸਾਰੇ ਸਿਨੇਮਾ ਹਾਲ, ਸ਼ਾਪਿੰਗ ਮਾਲ, ਜਿਮਨੇਜ਼ੀਅਮ, ਸਵੀਮਿੰਗ ਪੂਲ, ਮਨੋਰੰਜਨ ਪਾਰਕ, ਥੀਏਟਰ, ਰੈਸਟੋਰੈਂਟ (ਡਾਈਨ-ਇਨ), ਬਾਰ, ਆਡੀਟੋਰੀਅਮ, ਅਸੈਂਬਲੀ ਹਾਲ ਅਤੇ ਅਜਿਹੀਆਂ ਹੋਰ ਥਾਵਾਂ।
iii. ਇਸ ਹੁਕਮ ਦੇ ਪੈਰਾ IV ਅਧੀਨ ਦਿੱਤੇ ਇਕੱਠਾਂ ਤੋਂ ਛੁੱਟ ਸਾਰੇ ਸਮਾਜਿਕ, ਰਾਜਨੀਤਿਕ, ਖੇਡਾਂ, ਮਨੋਰੰਜਨ, ਅਕਾਦਮਿਕ, ਸਭਿਆਚਾਰਕ, ਧਾਰਮਿਕ ਸਮਾਗਮਾਂ ਅਤੇ ਅਜਿਹੇ ਹੋਰ ਇਕੱਠ ।
iv. ਧਾਰਮਿਕ ਇਕੱਠਾਂ ‘ਤੇ ਸਖਤੀ ਨਾਲ ਮਨਾਹੀ ਹੈ। ਸਾਰੇ ਧਾਰਮਿਕ ਸਥਾਨ ਸ਼ਾਮ 6 ਵਜੇ ਤੱਕ ਜਨਤਾ ਲਈ ਬੰਦ ਹੋ ਜਾਣਗੇ।

ਵਿਅਕਤੀਆਂ ਦੀ ਆਵਾਜਾਈ ਸੰਬੰਧੀ ਆਦੇਸ਼:


i. ਰਾਤ ਦਾ ਕਰਫਿਊ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਦੇ ਵਿਚਕਾਰ ਰਹੇਗਾ – ਸਾਰੀਆਂ ਗੈਰ-ਜ਼ਰੂਰੀ ਗਤੀਵਿਧੀਆਂ ਲਈ ਵਿਅਕਤੀਆਂ ਦੀ ਆਵਾਜਾਈ ‘ਤੇ ਪੂਰੀ ਤਰ੍ਹਾਂ ਵਰਜਿਤ ਰਹੇਗੀ।
ii. ਦਿਨ ਸਮੇਂ ਸਵੇਰੇ 5 ਵਜੇ ਤੋਂ ਸ਼ਾਮ 6 ਵਜੇ ਤਕ – ਆਵਾਜਾਈ ਦੀ ਇਜਾਜ਼ਤ ਮਨਜ਼ੂਰ ਗਤੀਵਿਧੀਆਂ ਅਤੇ ਜ਼ਰੂਰੀ ਕੰਮਾਂ ਜਿਵੇਂ ਕਿ ਦਫ਼ਤਰ ਜਾਣ ਅਤੇ ਆਉਣ ਲਈ ਬਿਨਾਂ ਕਿਸੇ ਪਾਸ ਦੇ ਦਿੱਤੀ ਜਾਏਗੀ। ਗੈਰ-ਜ਼ਰੂਰੀ ਯਾਤਰਾ ਤੋਂ ਗੁਰੇਜ਼ ਕੀਤਾ ਜਾਵੇ।
iii. ਵੀਕੈਂਡ ਕਰਫਿਊ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਦੇ ਵਿਚਕਾਰ ਰਹੇਗਾ – ਸਾਰੀਆਂ ਗੈਰ-ਜ਼ਰੂਰੀ ਗਤੀਵਿਧੀਆਂ ਲਈ ਵਿਅਕਤੀਆਂ ਦੀ ਆਵਾਜਾਈ ਸਖਤੀ ਨਾਲ ਵਰਜਿਤ ਰਹੇਗੀ।
iv. ਉੱਚ ਜੋਖਮ ਵਾਲੇ ਵਰਗ ਦੀ ਰੱਖਿਆ ਕਰਨਾ – 65 ਸਾਲ ਤੋਂ ਵੱਧ ਉਮਰ ਦੇ ਵਿਅਕਤੀ, ਸਹਿ ਰੋਗ ਵਾਲੇ ਵਿਅਕਤੀ, ਗਰਭਵਤੀ ਮਹਿਲਾਵਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚੇ ਜ਼ਰੂਰੀ ਅਤੇ ਸਿਹਤ ਸਬੰਧੀ ਉਦੇਸ਼ਾਂ ਨੂੰ ਛੱਡ ਕੇ ਘਰ ਹੀ ਰਹਿਣਗੇ।
v. ਸੂਬੇ ਵਿੱਚ ਦਾਖਲ ਹੋਣਾ – ਕਿਸੇ ਵੀ ਜ਼ਿਲ੍ਹੇ ਦੀ ਸਰਹੱਦ ਰਾਹੀਂ ਸੂਬੇ ਵਿੱਚ ਦਾਖਲ ਹੋਣ ਸਮੇਂ ਸਿਰਫ ਪਿਛਲੇ 72 ਘੰਟੇ ਪੁਰਾਣੀ ਨੈਗਟਿਵ ਆਰਟੀ-ਪੀਸੀਆਰ ਰਿਪੋਰਟ ਜਾਂ ਘੱਟੋ ਘੱਟ 1 ਖੁਰਾਕ (ਦੋ ਹਫਤਿਆਂ ਤੋਂ ਪੁਰਾਣੇ) ਦਾ ਟੀਕਾਕਰਨ ਸਰਟੀਫਿਕੇਟ ਹੋਣਾ ਚਾਹੀਦਾ ਹੈ।

ਵਾਹਨਾਂ ਦੀ ਆਵਾਜਾਈ ਲਈ ਕਿਹਾ ਗਿਆ ਹੈ ਕਿ:


i. ਖਾਲੀ ਟਰੱਕਾਂ ਸਮੇਤ ਹਰ ਕਿਸਮ ਦੇ ਸਾਮਾਨ / ਕਾਰਗੋ ਕੈਰੀਅਰ / ਏਟੀਐਮ ਕੈਸ਼ ਵੈਨਾਂ / ਐਲਪੀਜੀ / ਤੇਲ ਦੇ ਕੰਟੇਨਰ / ਟੈਂਕਰਾਂ ਆਦਿ ਨੂੰ 24 ਘੰਟੇ ਆਗਿਆ ਹੋਵੇਗੀ।
ii. ਡਾਕਟਰੀ ਪੇਸ਼ੇਵਰਾਂ, ਨਰਸਾਂ, ਪੈਰਾ ਮੈਡੀਕਲ ਸਟਾਫ, ਸੈਨੀਟੇਸ਼ਨ ਸਟਾਫ, ਐਂਬੂਲੈਂਸਾਂ ਅਤੇ ਹੋਰ ਜ਼ਰੂਰੀ / ਐਮਰਜੈਂਸੀ ਡਿਊਟੀ / ਕੋਵਿਡ-19 ਡਿਊਟੀ ਸਮੇਤ ਪੁਲਿਸ, ਮੈਜਿਸਟ੍ਰੇਟ, ਫਾਇਰ, ਬਿਜਲੀ ਆਦਿ ਦੀ ਹਰ ਤਰ੍ਹਾਂ ਦੀ ਗਤੀਵਿਧੀ ਨੂੰ 24 ਘੰਟੇ ਆਗਿਆ ਦਿੱਤੀ ਜਾਏਗੀ।
iii. 4 ਪਹੀਆ ਵਾਹਨ, 2 ਪਹੀਆ ਵਾਹਨ, ਟੈਕਸੀ ਅਤੇ ਕੈਬ ਐਗਰੀਗੇਟਰ, ਸਾਈਕਲ, ਰਿਕਸ਼ਾ ਅਤੇ ਆਟੋ-ਰਿਕਸ਼ਾ ਨੂੰ ਸਵੇਰੇ 5 ਵਜੇ ਤੋਂ ਸ਼ਾਮ 6 ਵਜੇ ਦੇ ਵਿਚਕਾਰ ਆਗਿਆ ਦਿੱਤੀ ਜਾਏਗੀ:
i. 4/3 ਪਹੀਆ ਵਾਹਨ – ਵੱਧ ਤੋਂ ਵੱਧ ਸਮਰੱਥਾ ਨਾਲ 2 ਵਿਅਕਤੀ + ਡਰਾਈਵਰ
ii. 2 ਪਹੀਆ ਵਾਹਨ – ਸਿਰਫ਼ ਚਾਲਕ
iii. ਟੈਕਸੀ / ਕੈਬ ਐਗਰੀਗੇਟਰ ਦੁਆਰਾ ਕਾਰ ਪੂਲ ਕਰਨ / ਸਾਂਝੇ ਕਰਨ ਦੀ ਆਗਿਆ ਨਹੀਂ ਹੋਵੇਗੀ।
iv. ਸ਼ਾਮ 6 ਵਜੇ (ਕਰਫਿਊ ਦੇ ਘੰਟਿਆਂ ਦੌਰਾਨ) ਤੋਂ ਬਾਅਦ ਟੈਕਸੀਆਂ ਦੀ ਵਰਤੋਂ ਯਾਤਰੀ ਸਿਰਫ ਐਮਰਜੈਂਸੀ ਉਦੇਸ਼ਾਂ ਅਤੇ ਜ਼ਰੂਰੀ ਆਵਾਜਾਈ ਲਈ ਕਰ ਸਕਦੇ ਹਨ।
iv. ਆਉਣ ਅਤੇ ਜਾਣ ਦੇ ਸਥਾਨ ਦੀ ਪੁਸ਼ਟੀ ਕਰਨ ਤੋਂ ਬਾਅਦ ਹਵਾ / ਬੱਸ / ਟ੍ਰੇਨ ਆਦਿ ਰਾਹੀਂ ਯਾਤਰਾ ਕਰਨ ਵਾਲੇ ਸਾਰੇ ਵਾਹਨ / ਵਿਅਕਤੀਆਂ ਨੂੰ ਆਵਾਜਾਈ (ਅੰਤਰ-ਰਾਜ / ਅੰਤਰ-ਜ਼ਿਲ੍ਹਾ) ਆਦਿ ਲਈ ਆਗਿਆ ਦਿੱਤੀ ਜਾਏਗੀ।
v. ਦੁੱਧ, ਸਬਜ਼ੀਆਂ, ਦਵਾਈਆਂ ਅਤੇ ਖਾਧ ਪਦਾਰਥਾਂ ਦੀ ਸਪੁਰਦਗੀ, ਜਿਸ ਵਿਚ ਸਿਰਫ ਹਾਕਰ, ਰੇਹੜੀ ਵਾਲੇ, ਮਿਲਕਮੈਨ ਆਦਿ ਸ਼ਾਮਲ ਹਨ ਨੂੰ ਘਰ-ਘਰ ਡਲੀਵਰੀ ਲਈ ਸਵੇਰੇ 5 ਵਜੇ ਤੋਂ ਸ਼ਾਮ 9 ਵਜੇ ਤੱਕ ਦੀ ਆਗਿਆ ਹੋਵੇਗੀ।

ਇਕੱਠ ਸਬੰਧੀ ਪਾਬੰਦੀਆਂ:
i. ਵਿਆਹ / ਸਸਕਾਰ ਤੋਂ ਇਲਾਵਾ ਸਮਾਜਿਕ / ਧਾਰਮਿਕ / ਸਭਿਆਚਾਰਕ / ਰਾਜਨੀਤਿਕ / ਖੇਡਾਂ ਨਾਲ ਜੁੜੇ ਇਕੱਠਾਂ ‘ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ ਜੋ ਹੇਠ ਦਿੱਤੇ ਅਨੁਸਾਰ ਨਿਯਮਿਤ ਕੀਤੇ ਜਾਣਗੇ:
i. ਵਿਆਹ:

  1. ਵੱਧ ਤੋਂ ਵੱਧ 10 ਵਿਅਕਤੀਆਂ ਨੂੰ ਆਗਿਆ ਹੋਵੇਗੀ।
  2. ਕਰਫਿਊ ਦਾ ਸਮਾਂ ਲਾਗੂ ਹੋਵੇਗਾ।
    ii. ਸਸਕਾਰ:
  3. ਵੱਧ ਤੋਂ ਵੱਧ 10 ਵਿਅਕਤੀਆਂ ਨੂੰ ਆਗਿਆ ਹੋਵੇਗੀ।
  4. ਕਰਫਿਊ ਦਾ ਸਮਾਂ ਲਾਗੂ ਨਹੀਂ ਹੋਵੇਗਾ।
    iii. ਉਹ ਵਿਅਕਤੀ ਜੋ ਕਿਸੇ ਵੱਡੇ ਇਕੱਠ ਵਿੱਚ ਸ਼ਾਮਲ ਹੋਏ ਹਨ ਉਹ ਲਾਜ਼ਮੀ ਤੌਰ ‘ਤੇ ਆਪਣੇ ਆਪ ਨੂੰ 5 ਦਿਨਾਂ ਘਰੇਲੂ ਇਕਾਂਤਵਾਸ ਵਿੱਚ ਰਹਿਣਾ ਪਵੇਗਾ ਅਤੇ ਇਸ ਸਮੇਂ ਤੋਂ ਬਾਅਦ ਆਪਣਾ ਟੈਸਟ ਕਰਵਾਉਣਗੇ।
    ਜਿਹਨਾਂ ਨੂੰ ਪੜਾਅਵਾਰ ਰੋਟੇਸ਼ਨ ਅਤੇ ਵੀਕੈਂਡ ਕਰਫਿਊ ਤੋਂ ਛੋਟ ਹੈ ਉਹਨਾਂ ਵਿੱਚ:
    • ਜ਼ਰੂਰੀ ਦੁਕਾਨਾਂ ਅਰਥਾਤ ਭੋਜਨ, ਕਰਿਆਨੇ, ਦੁੱਧ, ਦਵਾਈਆਂ ਆਦਿ
    • ਰੈਸਟੋਰੈਂਟ / ਈਟਰੀਜ਼ (ਘਰੇਲੂ ਸਪੁਰਦਗੀ ਲਈ)
    • ਸ਼ਰਾਬ ਦੇ ਠੇਕੇ
    • ਏਟੀਐਮ
    • ਆਟੋਮੋਬਾਈਲਜ਼ ਆਦਿ ਲਈ ਵਰਕਸ਼ਾਪਾਂ / ਸਰਵਿਸ ਕੇਂਦਰ
    • ਗੇਟਡ ਰਿਹਾਇਸ਼ੀ ਸੁਸਾਇਟੀਆਂ ਦੇ ਅੰਦਰ ਛੋਟੀਆਂ ਦੁਕਾਨਾਂ ਜੋ ਸਥਾਨਕ ਜ਼ਰੂਰਤਾਂ ਪੂਰੀਆਂ ਕਰਦੀਆਂ ਹਨ।
    VI. ਈ-ਕਾਮਰਸ ਨੂੰ ਸਾਰੇ ਸਮਾਨ ਦੀ ਆਗਿਆ ਹੋਵੇਗੀ।
    VII. ਉਦਯੋਗ ਅਤੇ ਉਦਯੋਗਿਕ ਅਦਾਰੇ: ਉਦਯੋਗਾਂ ਦੀਆਂ ਸਾਰੀਆਂ ਸ਼੍ਰੇਣੀਆਂ ਨੂੰ ਪੇਂਡੂ ਅਤੇ ਸ਼ਹਿਰੀ ਦੋਵਾਂ ਖੇਤਰਾਂ ਵਿੱਚ ਕੰਮ ਕਰਨ ਦੀ ਆਗਿਆ ਹੈ।
    VIII. ਨਿਰਮਾਣ ਦੀਆਂ ਗਤੀਵਿਧੀਆਂ: ਪੇਂਡੂ ਅਤੇ ਸ਼ਹਿਰੀ ਦੋਵਾਂ ਖੇਤਰਾਂ ਵਿੱਚ ਸਾਰੇ ਨਿਰਮਾਣ ਦੀ ਆਗਿਆ ਹੈ।
    IX. ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਣ, ਪਸ਼ੂ ਪਾਲਣ ਸੇਵਾਵਾਂ ਨੂੰ ਬਿਨਾਂ ਕਿਸੇ ਰੋਕ ਦੇ ਆਗਿਆ ਹੈ।
    I. ਹੋਰ ਛੋਟਾਂ – ਦੱਸੇ ਗਏ ਖਾਸ ਮਕਸਦ ਲਈ ਵਿਅਕਤੀਆਂ / ਆਵਾਜਾਈ ਦੀਆਂ ਹੇਠ ਲਿਖੀਆਂ ਸ਼੍ਰੇਣੀਆਂ ਬਿਨਾਂ ਕਿਸੇ ਕਰਫਿਊ ਪਾਸ ਦੇ ਆਗਿਆ ਹੈ:
    • ਵਿਅਕਤੀ (ਸਰਕਾਰੀ ਆਈਡੀ ਨਾਲ)
    • ਕਾਰਜਕਾਰੀ ਮੈਜਿਸਟ੍ਰੇਟਸ ਸਮੇਤ ਕਾਨੂੰਨ ਅਤੇ ਵਿਵਸਥਾ / ਐਮਰਜੈਂਸੀ
    • ਵਰਦੀ ਵਿਚ ਪੁਲਿਸ ਕਰਮਚਾਰੀ, ਸੈਨਿਕ / ਅਰਧ ਸੈਨਿਕ ਕਰਮਚਾਰੀ
    • ਸਿਹਤ ਅਤੇ ਫਾਰਮਾਸਿਊਟੀਕਲ
    • ਬਿਜਲੀ, ਦੂਰਸੰਚਾਰ
    ਜਲ ਸਪਲਾਈ, ਸੈਨੀਟੇਸ਼ਨ ਅਤੇ ਹੋਰ ਮਿਊਂਸਿਪਲ ਸੇਵਾਵਾਂ ਸਮੇਤ ਕੂੜਾ ਇਕੱਠਾ ਕਰਨਾ, ਸਫਾਈ ਕਰਨਾ ਆਦਿ (ਇਨ੍ਹਾਂ ਵਿੱਚ ਪ੍ਰਾਈਵੇਟ ਏਜੰਸੀਆਂ ਸ਼ਾਮਲ ਹਨ ਜੋ ਯੋਗ ਡਿਊਟੀ ਆਰਡਰ ਜਾਰੀ ਕਰਕੇ ਡਿਊਟੀਆਂ ‘ਤੇ ਲਗਾਏ ਗਏ ਹਨ)
    vii. ਜ਼ਰੂਰੀ ਡਿਊਟੀ / ਕੋਵਿਡ-19 ਡਿਊਟੀਆਂ ‘ਤੇ ਤਾਇਨਾਤ ਸਰਕਾਰੀ ਕਰਮਚਾਰੀ (ਵਿਭਾਗ ਦੇ ਮੁਖੀ ਵੱਲੋਂ ਯੋਗ ਡਿਊਟੀ ਆਰਡਰ ਨਾਲ)। ਇਹ ਸਪੱਸ਼ਟ ਕੀਤਾ ਗਿਆ ਹੈ ਕਿ ਇਨ੍ਹਾਂ ਵਿੱਚ ਜ਼ਿਲ੍ਹੇ ਵਿੱਚ ਆਉਣ-ਜਾਣ ਵਾਲੇ ਡਿਊਟੀ ’ਤੇ ਲੱਗੇ ਪੰਜਾਬ / ਕੇਂਦਰ ਸਰਕਾਰ ਦੇ ਚੰਡੀਗੜ੍ਹ / ਹਰਿਆਣਾ ਦੇ ਕਰਮਚਾਰੀ ਸ਼ਾਮਲ ਹਨ।
    ਕੋਵਿਡ ਟੀਕਾਕਰਨ ਅਤੇ ਟੈਸਟਿੰਗ ਕੈਂਪ ਅਤੇ ਅਜਿਹੇ ਨੇੜਲੇ ਕੈਂਪਾਂ ਲਈ ਆਉਣ-ਜਾਣ ਸਬੰਧੀ ਆਵਾਜਾਈ।
    • ਸਿਹਤ ਸੇਵਾਵਾਂ ਦੇ ਕਰਮਚਾਰੀਆਂ ਜਿਵੇਂ ਡਾਕਟਰ, ਨਰਸਾਂ, ਫਾਰਮਾਸਿਸਟ ਅਤੇ ਹੋਰ ਸਟਾਫ ਨੂੰ ਵੀ ਆਪਣੀਆਂ ਸਬੰਧਤ ਸੰਸਥਾਵਾਂ ਸਰਕਾਰੀ (ਜਿਵੇਂ ਪੀ.ਐੱਚ.ਸੀ., ਸੀ.ਐੱਚ.ਸੀ., ਪੀ.ਜੀ.ਆਈ., ਜੀ.ਐਮ.ਸੀ.ਐੱਚ.) ਅਤੇ ਨਿੱਜੀ ਨੂੰ ਆਈ.ਡੀ. ਕਾਰਡ ਨਾਲ ਡਿਊਟੀ ‘ਤੇ ਜਾਣ ਦੀ ਇਜਾਜ਼ਤ ਹੋਵੇਗੀ।
    • 9 ਵਜੇ ਤੱਕ ਹੋਮ ਡਿਲੀਵਰੀ / ਈ-ਕਾਮਰਸ ਵਿੱਚ ਲੱਗੇ ਵਿਅਕਤੀ
    • ਹਵਾਬਾਜ਼ੀ ਅਤੇ ਸੰਬੰਧਿਤ ਸੇਵਾਵਾਂ (ਏਅਰਲਾਈਨਾਂ, ਹਵਾਈ ਅੱਡਿਆਂ ਦੀ ਦੇਖਭਾਲ, ਕਾਰਗੋ, ਜ਼ਮੀਨੀ ਸੇਵਾਵਾਂ
    • ਉਤਪਦਾਨ / ਸੰਚਾਰ ਅਤੇ ਵੰਡ
    • ਨਵਿਆਉਣਯੋਗ ਊਰਜਾ ਸਟੇਸ਼ਨਾਂ, ਸੌਰ ਊਰਜਾ, ਜਲ ਊਰਜਾ, ਬਾਇਓਮਾਸ / ਬਾਇਓ ਗੈਸ ਆਦਿ ਸਮੇਤ ਬਿਜਲੀ ਪਲਾਂਟਾਂ ਦਾ ਸੰਚਾਲਨ
    • ਬੈਂਕਾਂ ਦਾ ਸੰਚਾਲਨ
    • ਇੱਟ ਭੱਠਿਆਂ ਦਾ ਸੰਚਾਲਨ
    ਪਾਬੰਦੀਸ਼ੁਦਾ ਆਵਾਜਾਈ ਲ਼ਈ ਕਰਫਿਊ ਪਾਸ ਡੀਐਮ ਦੀ ਤਰਫੋਂ ਏਡੀਐਮ / ਐਸਡੀਐਮ ਜਾਂ ਕਿਸੇ ਹੋਰ ਅਧਿਕਾਰੀ ਦੁਆਰਾ ਜਾਰੀ ਕੀਤਾ ਜਾਵੇਗਾ – ਹਾਰਡ ਕਾਪੀ ਜਾਂ ਈ-ਪਾਸ।
    ਐਸਓਪੀ / ਰਾਸ਼ਟਰੀ ਨਿਰਦੇਸ਼ਾਂ / ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ
  5. ਸਮਾਜਕ ਦੂਰੀ ਅਤੇ ਮਾਸਕ ਪਹਿਨਣਾ: ਸਾਰੀਆਂ ਗਤੀਵਿਧੀਆਂ ਲਈ ਸਮਾਜਿਕ ਦੂਰੀਆਂ ਭਾਵ ਘੱਟੋ ਘੱਟ 6 ਫੁੱਟ ਦੂਰੀ (ਦੋ ਗਜ਼ ਦੀ ਦੂਰੀ) ਹਮੇਸ਼ਾ ਬਣਾਈ ਜਾਵੇ। ਜਨਤਕ ਥਾਵਾਂ ‘ਤੇ ਕੰਮ ਦੇ ਸਥਾਨਾਂ ਸਮੇਤ ਸਾਰੇ ਵਿਅਕਤੀਆਂ ਦੁਆਰਾ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ ਅਤੇ ਇਸ ਦੀ ਸਖਤੀ ਨਾਲ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ।
  6. ਸੂਬੇ ਦੇ ਸਿਹਤ ਵਿਭਾਗ ਦੁਆਰਾ ਸਾਰੇ ਸਬੰਧਤ ਸਮੇਂ ਸਮੇਂ ‘ਤੇ ਜਾਰੀ ਕੀਤੀਆਂ ਐਡਵਾਇਜ਼ਰੀਜ਼ ਦੀ ਪਾਲਣਾ ਨੂੰ ਯਕੀਨੀ ਬਣਾਉਣਗੇ।
    ਇਹ ਆਦੇਸ਼ ਕੰਟੇਨਮੈਂਟ ਖੇਤਰਾਂ ‘ਤੇ ਲਾਗੂ ਨਹੀਂ ਹੋਣਗੇ – ਇਹ ਪਹਿਲਾਂ ਹੀ ਐਲਾਨ ਕੀਤਾ ਜਾ ਚੁੱਕਾ ਹੈ ਅਤੇ ਸਮੇਂ ਸਮੇਂ ‘ਤੇ ਐਲਾਨ ਕੀਤੇ ਨਿਯਮਾਂ ਦੀ ਪਾਲਣਾ ਕਰਨਗੇ – ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ ਅਤੇ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਵਿਅਕਤੀਆਂ ਦੀ ਆਵਾਜਾਈ ‘ਤੇ ਪਾਬੰਦੀ ਰਹੇਗੀ।
    ਉਲੰਘਣਾ ਕਰਨ ਵਾਲਿਆਂ ਵਿਰੁੱਧ ਆਪਦਾ ਪ੍ਰਬੰਧਨ ਐਕਟ, 2005 ਅਤੇ ਭਾਰਤੀ ਦੰਡਾਵਲੀ ਨਿਯਮ, 1860 ਦੀਆਂ ਸਬੰਧਤ ਧਾਰਾਵਾਂ ਤਹਿਤ ਅਪਰਾਧਿਕ ਕਾਰਵਾਈ ਕੀਤੀ ਜਾਵੇਗੀ।

LEAVE A REPLY

This site uses Akismet to reduce spam. Learn how your comment data is processed.