“ਬਦਲੇ ਬਦਲੇ”

0
2114
ਬਦਲੇ ਬਦਲੇ ਮੇਰੇ ਸਰਤਾਜ ਨਜ਼ਰ ਆਉਂਦੇ ਨੇ,
ਲੱਛਣ ਬਰਬਾਦੀ ਦੇ ਬਣਦੇ ਨਜ਼ਰ ਆਉਂਦੇ ਨੇ।
          ਰੋਜ਼ ਸਵੇਰੇ ਜਲਦੀ ਹੀ ਘਰੋਂ ਨਿਕਲ ਜਾਂਦੇ ਨੇ,
          ਦੇਰ ਰਾਤ ਹੋਏ ਘਰ ਘੁੱਟ ਲਾ ਕੇ ਆਉਂਦੇ ਨੇ।
ਜੜੇ ਪਹਿਲਾਂ ਮੇਰੀ ਸਿਫਤਾਂ ਦੇ ਸੀ ਪੁਲ ਬਣਦੇ,
ਹੁਣ ਹਰ ਗੱਲ ਮਗਰੋਂ ਮੈਨੂੰ ਚੁੜੇਲ ਬੁਲਾਂਦੇ ਨੇ।
          ਜਿਹੜੇ ਮਿਤਰ ਇਸਨੂੰ ਪਹਿਲਾਂ ਘਰ ਮਿਲਣ ਆਉਂਦੇ,
          ਓਇਓ ਮਿੱਤਰ ਮਿਲਣ ਇਸਨੂੰ ਹੁਣ ਠੇਕੇ ਤੇ ਜਾਂਦੇ ਨੇ।
ਸੋਹਣਾਂ ਘਰ ਦੇਖ ਮੇਰਾ ਰਿਸ਼ਤੇਦਾਰ ਸੀ ਸਿਫਤਾਂ ਕਰਦੇ,
ਮੇਰੇ ਘਰ ਅੱਗੋਂ ਹੁਣ ਨਜ਼ਰ ਚੁਰਾ ਕੇ ਨਿਕਲ ਜਾਂਦੇ ਨੇ।
          ਬਦਲੇ ਬਦਲੇ ਮੇਰੇ ਸਰਤਾਜ ਨਜ਼ਰ ਆਉਂਦੇ ਨੇ,
          ਲੱਛਣ ਬਰਬਾਦੀ ਦੇ ਬਣਦੇ ਨਜ਼ਰ ਆਉਂਦੇ ਨੇ।
ਬ੍ਰਿਜ ਕਿਸ਼ੋਰ ਭਾਟੀਆ,ਚੰਡੀਗੜ੍ਹ

LEAVE A REPLY

This site uses Akismet to reduce spam. Learn how your comment data is processed.