“ਅਫਵਾਵਾਂ ਤੋਂ ਦੂਰ ਰਹਿਏ”

0
1700
ਆਪਸੀ ਫੁੱਟ ਨੇ ਦੇਸ਼ ਦਾ ਸੀ ਕਿਨਾਂ ਨੁਕਸਾਨ ਕੀਤਾ
ਸੋਨੇ ਦੀ ਚਿੜੀਆ ਭਾਰਤ ਦੇਸ਼ ਨੂੰ ਸੀ ਗੁਲਾਮ ਕੀਤਾ
ਕਿੰਨੀਆਂ ਕੁਰਬਾਨੀਆਂ ਦੇ ਕੇ ਦੇਸ਼ ਆਜ਼ਾਦ ਹੋਇਆ
ਸ਼ਹੀਦਾਂ ਦੀ ਮਾਂਵਾਂ ਦਾ ਸੀਨਾ ਸੀ ਤਾਰ ਤਾਰ ਹੋਇਆ
              ਆਪਣੇ ਫਾਇਦੇ ਲਈ ਕੁਝ ਰਾਜਿਆਂ ਨੇਂ
              ਵਿਦੇਸ਼ੀਆਂ ਨਾਲ ਸੀ ਜਾ ਹੱਥ ਮਿਲਾਏ ਨੇ
              ਅਪਣੇ ਭਾਰਤ ਦੇਸ਼ ਦੇ ਬਣ ਦੁਸ਼ਮਣ ਬੈਠੇ
              ਕੌਲ ਵਿਦੇਸ਼ੀਆਂ ਨਾਲ ਜਾ ਨਿਭਾਏ ਨੇਂ
ਕਿੰਨੇ ਨਾਂ ਮਿਲ ਜਾਣਗੇ ਆਪਣੇ ਇਤਿਹਾਸ ਅੰਦਰ
ਭਾਰਤ ਦਾ ਇਤਿਹਾਸ ਜੇ ਕਦੀ ਜਾ ਕੇ ਫੋਲ  ਲਈਏ
ਪ੍ਰਤਾਪ ਤੇ ਸ਼ਿਵਾਜੀ ਵਾਂਗੂੰ ਦੇਸ਼ ਭਗਤ ਮਿਲ ਜਾਣਗੇ
ਅੰਭੀ ਤੇ ਜਯਚੰਦ ਵਰਗੇ ਗਦਾਰ ਵੀ ਨਜ਼ਰ ਆਣਗੇ
               ਦੇਸ਼ ਦੇ 2 ਟੁਕੜੇ ਹੋਏ ਤਾਂ ਦੇਸ਼ ਆਜ਼ਾਦ ਹੋਇਆ
               ਬਂਟਵਾਰੇ ਵਕਤ ਲੱਖਾਂ ਦਾ ਕਤਲੇਆਮ ਹੋਇਆ
               ਭਾਰਤ ਮਾਤਾ ਨੇਂ ਸੀਨੇ ਤੇ ਕਿਨੇਂ ਜ਼ਖਮ ਖਾਏ
               ਦੇਖ ਬੱਚਿਆਂ ਦੀਆਂ ਲਾਸ਼ਾਂ ਬੁਰਾ ਹਾਲ ਹੋਇਆ
ਭਾਰਤ ਦੀ ਖੁਸ਼ਹਾਲੀ ਤੋਂ ਪੜੋਸੀ ਦੇਸ਼ ਜਲਦਾ ਏ
ਨਾਮ ਭਾਵੇਂ ਪਾਕ ਹੈ ਨਾਪਾਕ ਹਰਕਤਾਂ ਕਰਦਾ ਏ
71 ਸਾਲਾਂ ਤੋਂ ਸੀਮਾ ਦਾ  ਉਲੰਘਨ ਕਰਦਾ ਏ
ਆਤੰਕਵਾਦੀਆਂ ਨੂੰ ਸਾਡੇ ਦੇਸ਼ ਅੰਦਰ ਧਕਦਾ ਏ
            ਦੇਸ਼ ਦੇ ਵੀਰ ਸੈਨਕ ਹੀ ਸਰਹੱਦ ਤੇ ਫਰਜ਼ ਨਿਭਾਂਦੇ ਨੇ
            ਸੀਮਾ ਤੇ ਜੇਕਰ ਚੌਕਸ ਨੇ ਉਹ, ਦੇਸ਼ਵਾਸੀ ਸੋਂ ਪਾਂਦੇ ਨੇ
          ਲਾਲਚ ਥੋੜੇ ਪੈਸੇ ਤੇ ਹਕੂਮਤ ਦੇ ਭੁੱਖੇ ਕਇ ਬਣ ਜਾਂਦੇ ਨੇ
            ਕਰਨ ਦੇਸ਼ ਨਾਲ ਗਦਾਰੀ ਦੁਸ਼ਮਣ ਦੇ ਗੁਣ ਗਾਂਦੇ ਨੇ
ਦੇਸ਼ ਵਿੱਚ ਭੇਜਕੇ ਆਤੰਕੀ ਝਿਹੜੇ ਕਤਲੇਆਮ ਕਰਵਾਣ
ਆਤੰਕੀਆਂ ਨੂੰ ਸ਼ਰਨ ਦੇਣ ਤੇ ਸ਼ਾਂਤੀ ਦਾ ਕਰਨ ਬਖਾਨ
ਦੇਖ ਦੇਖ ਇਹਨਾਂ ਲੀਡਰਾਂ ਨੂੰ ਅੱਜ ਗਿਰਗਿਟ ਵੀ ਹੈਰਾਨ
ਦੇਸ਼ ਦੇ ਦੁਸ਼ਮਣ ਨਾਲ ਮਿਲ ਬੈਠੇ ਉਹ ਕੈਸੇ ਨੇਂ ਇਨਸਾਨ
          ਦੇਸ਼ ਦੇ ਸਭ ਲੋਕਾਂ ਨੂੰ ਅੱਜ ਇਕ ਹੋ ਕੇ  ਦਿਖਾਣਾ ਹੈ
          ਮਜ਼ਹਬ ਤੇ ਜਾਤੀ ਦਾ ਨਹੀਂ ਭਾਰਤ ਦਾ ਕਵਾਉਣਾਂ ਹੈ
          ਨਾਂ ਆਤੰਕ ਰਵੇ ਨਾਂ ਆਤੰਕ ਨੂੰ ਸਮਰਥਨ ਦੇਣ ਵਾਲੇ
          ਦੇਸ਼ ਵਿਚੋਂ ਇਹਨਾਂ ਨੂੰ ਬਾਹਰ ਕੱਢ ਕੇ ਆਉਣਾ ਹੈ।
ਦੇਸ਼ ਦੀ ਸੈਨਾ ਸੀਮਾ ਪਾਰ /ਅੰਦਰ ਮਾਰੇ ਆਤੰਕੀਆਂ ਨੂੰ
ਦੇਸ਼ ਦੇ ਹਰ ਨਾਗਰਿਕ ਨੇਂ ਸੈਨਾਂ ਦਾ ਹੌਸਲਾ ਵਧਾਉਂਣਾ ਏ
ਖੁਦ ਆਪਣਾ ਆਪਣਾ ਕੰਮ ਇਮਾਨਦਾਰੀ ਨਾਲ ਕਰੀਏ
ਨਾ ਕਰੋ ਗਲਤ ਬਿਆਨੀ  ਤੇ ਅਫਵਾਵਾਂ ਤੋਂ ਦੂਰ ਰਹਿਏ।
-ਬ੍ਰਿਜ ਕਿਸ਼ੋਰ ਭਾਟੀਆ, ਚੰਡੀਗੜ੍ਹ

LEAVE A REPLY

This site uses Akismet to reduce spam. Learn how your comment data is processed.